ਸਮਾਗਮ ਦੌਰਾਨ, ਮਹਾਰਾਸ਼ਟਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਦਿਆਂ, ਸਿੱਖ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਦੋ ਮਹੱਤਵਪੂਰਨ ਕਮੇਟੀਆਂ - ਸਿੱਖ ਸਾਹਿਤ ਕਮੇਟੀ ਅਤੇ ਸਿੱਖ ਸਮਾਜ ਕਮੇਟੀ - ਦੀ ਸਥਾਪਨਾ ਦਾ ਐਲਾਨ ਕੀਤਾ ਗਿਆ।
ਮੁੱਖ ਨਿਯੁਕਤੀਆਂ:
ਮੁੱਖ ਨਿਯੁਕਤੀਆਂ:
ਮਲਕੀਤ ਸਿੰਘ ਨੂੰ ਸਿੱਖ ਸਾਹਿਤ ਕਮੇਟੀ ਮਹਾਰਾਸ਼ਟਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਹੈਪੀ ਸਿੰਘ ਨੂੰ ਮਹਾਰਾਸ਼ਟਰ ਰਾਜ ਘੱਟ ਗਿਣਤੀ ਵਿਕਾਸ ਕਮਿਸ਼ਨ 'ਚ ਭਾਈਚਾਰੇ ਦਾ ਨੁਮਾਇੰਦਾ ਅਤੇ ਜਸਪਾਲ ਸਿੰਘ ਸਿੱਧੂ ਨੂੰ 11 ਮੈਂਬਰੀ ਸਿੱਖ ਸਮਾਜ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ।
ਸਿੱਖ ਸਮਾਜ ਕਮੇਟੀ ਦੇ ਹੋਰ ਪ੍ਰਮੁੱਖ ਮੈਂਬਰਾਂ ਵਿੱਚ ਸਰਬਜੀਤ ਸਿੰਘ ਸੈਣੀ, ਬਲਵੀਰ ਸਿੰਘ ਟਾਂਕ, ਗੁਰਮੀਤ ਸਿੰਘ ਕੋਕਰ, ਅਤੇ ਅਮਰਜੀਤ ਸਿੰਘ ਸ਼ਾਮਲ ਹਨ।