ਗੁਰਦੁਆਰਾ ਸਾਂਝਾ ਸਾਹਿਬ |
ਚੰਡੀਗੜ੍ਹ: ਸੜਕ ਬਣਾਉਣ ਲਈ ਚੰਡੀਗੜ੍ਹ ਸਥਿੱਤ ਪ੍ਰਸਿੱਧ ਗੁਰਦੁਆਰਾ ਸਾਂਝਾ ਸਾਹਿਬ ਢਾਹ ਦਿੱਤਾ ਜਾਵੇਗਾ। ਹਾਈਕੋਰਟ ਨੇ ਇਸ ਖਿਲਾਫ਼ ਅਪੀਲ ਖ਼ਾਰਜ ਕਰ ਕੇ ਇਸ ਨੂੰ ਢਾਹੁਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਕਟਰ-63 ਦੇ 'ਗੁਰਦੁਆਰਾ ਸਾਂਝਾ ਸਾਹਿਬ' ਨੂੰ ਐਕੁਆਇਰ ਤੋਂ ਮੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜ਼ਮੀਨ 1991 ਵਿੱਚ ਵੀ-3 ਸੜਕ ਬਣਾਉਣ ਲਈ ਐਕੁਆਇਰ ਕੀਤੀ ਗਈ ਸੀ, ਜੋ ਸੈਕਟਰ-63 ਨੂੰ ਮੋਹਾਲੀ ਫੇਜ਼-7 ਦੇ ਵਾਈ.ਪੀ.ਐੱਸ. ਚੌਂਕ ਨਾਲ ਜੋੜੇਗੀ।