ਮੋਹਾਲੀ: ਪੰਜਾਬ ਟਰਾਂਸਪੋਰਟ ਵਿਭਾਗ (Transport Department Punjab) ਦੁਆਰਾ ਜਾਰੀ ਕੀਤੀ ਗਈ ਈ-ਚਲਾਨ ਦੀ ਰਸੀਦ 'ਚ ਪੰਜਾਬੀ ਬੋਲੀ (Punjabi Language) ਦੀ ਅਣਹੋਂਦ ਨੇ ਸਥਾਨਕ ਪੁਲਿਸ ਦਾ ਧਿਆਨ ਖਿੱਚਿਆ। ਪੁਲਿਸ ਨੂੰ ਰਸੀਦ ਸ਼ੱਕੀ ਲੱਗਣ ਕਾਰਨ ਇਸ ਦੀ ਪੁਸ਼ਟੀ ਲਈ ਢਾਈ ਘੰਟੇ ਲੱਗੇ।
ਇਹ ਘਟਨਾ ਮੁਹਾਲੀ ਆਰਟੀਏ ਵਲੋਂ ਜਾਰੀ ਕੀਤੀ ਗਈ ਈ-ਚਲਾਨ ਰਸੀਦ ਨਾਲ ਸਬੰਧਤ ਹੈ। ਰਸੀਦ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ, ਪਰ ਪੰਜਾਬੀ ਭਾਸ਼ਾ ਗਾਇਬ ਸੀ। ਇਸ ਕਾਰਨ ਪੁਲਿਸ ਨੂੰ ਰਸੀਦ ਸ਼ੱਕੀ ਲੱਗੀ ਅਤੇ ਜਾਂਚ ਤੋਂ ਬਾਅਦ ਹੀ ਆਟੋ ਰਿਲੀਜ਼ ਕੀਤਾ ਗਿਆ। ਟਰਾਂਸਪੋਰਟਰਾਂ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦੇਣ ਦੀ ਮੰਗ ਕੀਤੀ ਹੈ।
16 ਅਕਤੂਬਰ ਨੂੰ ਮੁਹਾਲੀ ਆਰਟੀਏ ਨੇ ਡੇਰਾਬੱਸੀ ਵਿੱਚ ਇੱਕ ਆਟੋ ਨੂੰ ਜ਼ਬਤ ਕੀਤਾ। ਵਾਹਨ ਮਾਲਕ ਹਰੀਸ਼ ਕੁਮਾਰ ਨੇ 6000 ਰੁਪਏ ਦਾ ਚਲਾਨ ਭਰਿਆ। ਪੰਜਾਬੀ-ਰਹਿਤ ਰਸੀਦ ਕਾਰਨ ਪੁਲਿਸ ਨੇ ਜਾਂਚ ਕੀਤੀ ਅਤੇ ਪੁਸ਼ਟੀ ਤੋਂ ਬਾਅਦ ਹੀ ਆਟੋ ਵਾਪਸ ਕੀਤਾ।