ਭਾਰਤ ਦੀ ਇਹ ਸੋਚ ਗ਼ਲਤ ਹੈ ਕਿ ਉਸਦੇ ਏਜੰਟ ਵਿਦੇਸ਼ਾਂ ਵਿੱਚ ਹਿੰਸਕ ਕਾਰਵਾਈਆਂ ਕਰਕੇ ਬਚ ਸਕਦੇ ਹਨ
ਨਵੀਂ ਦਿੱਲੀ: ਕੈਨੇਡਾ ਦੇ ਭਾਰਤ ਵਿਚਲੇ ਪੂਰਵ ਰਾਜਦੂਤ ਕੈਮਰੌਨ ਮੈੱਕੇ ਨੇ ਸੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ 'ਤੇ ਹਮਲੇ ਦੀ ਕੋਸ਼ਿਸ਼ ਅਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਮੌਤ ਇੱਕੋ ਪਲਾਨ ਦਾ ਹਿੱਸਾ ਸਨ।
ਅਗਸਤ ਵਿੱਚ ਭਾਰਤ ਤੋਂ ਵਾਪਸ ਪਰਤੇ ਮੈੱਕੇ ਨੇ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਜਾਂਚ ਕਰ ਰਹੇ ਹਨ। ਉਨ੍ਹਾਂ ਮੁਤਾਬਕ ਭਾਰਤ ਦੀ ਇਹ ਸੋਚ ਗ਼ਲਤ ਹੈ ਕਿ ਉਸਦੇ ਏਜੰਟ ਵਿਦੇਸ਼ਾਂ ਵਿੱਚ ਹਿੰਸਕ ਕਾਰਵਾਈਆਂ ਕਰਕੇ ਬਚ ਸਕਦੇ ਹਨ।
ਮੈੱਕੇ ਨੇ ਇਸ ਨੂੰ ਭਾਰਤ ਦੀ ਵੱਡੀ ਰਣਨੀਤਕ ਭੁੱਲ ਦੱਸਿਆ ਹੈ ਅਤੇ ਕਿਹਾ ਕਿ ਭਾਰਤ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ, ਜਦ ਕਿ ਕੈਨੇਡਾ ਸਰਕਾਰ ਲਈ ਉਨ੍ਹਾਂ ਦੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਤੇ ਇਸ ਮਾਮਲੇ ਵਿਚ ਜਵਾਬਦੇਹੀ ਜ਼ਰੂਰੀ ਹੈ।