ਵੈਨਕੂਵਰ: ਬਿ੍ਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ 37 ਪੰਜਾਬੀ ਉਮੀਦਵਾਰਾਂ ਵਿੱਚੋਂ 14 ਜੇਤੂ ਰਹੇ। ਐਨ.ਡੀ.ਪੀ. ਦੇ 9 ਅਤੇ ਕੰਜ਼ਰਵੇਟਿਵ ਪਾਰਟੀ ਦੇ 5 ਉਮੀਦਵਾਰ ਜਿੱਤੇ।
ਪ੍ਰਮੁੱਖ ਜੇਤੂ ਉਮੀਦਵਾਰਾਂ ਵਿੱਚ ਰਾਜ ਚੌਹਾਨ (ਬਰਨਬੀ-ਨਿਊਵੈਸਟ), ਜਗਰੂਪ ਸਿੰਘ ਬਰਾੜ (ਸਰੀ-ਫਲੀਟਵੁੱਡ), ਜਸਪ੍ਰੀਤ ਕੌਰ ਜੈਸੀ ਸੁੰਨੜ (ਸਰੀ ਨਿਊਟਨ), ਮਨਦੀਪ ਧਾਲੀਵਾਲ (ਸਰੀ ਉੱਤਰੀ), ਅਤੇ ਰਵਿੰਦਰ ਸਿੰਘ ਰਵੀ ਕਾਹਲੋਂ (ਡੈਲਟਾ ਨੌਰਥ) ਸ਼ਾਮਲ ਹਨ।
ਹੋਰ ਜੇਤੂ ਉਮੀਦਵਾਰਾਂ ਵਿੱਚ ਰਵੀ ਪਰਮਾਰ, ਨਿੱਕੀ ਸ਼ਰਮਾ, ਹਰਵਿੰਦਰ ਕੌਰ ਸੰਧੂ, ਰੀਆ ਅਰੋੜਾ, ਹਰਮਨ ਭੰਗੂ, ਸੁਨੀਤਾ ਧੀਰ, ਡਾ. ਜੋਤੀ ਤੂਰ, ਅਤੇ ਹੋਨਵੀਰ ਸਿੰਘ ਰੰਧਾਵਾ ਸ਼ਾਮਲ ਹਨ।
ਚੋਣ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੀ, ਅਤੇ ਡਾਕ ਰਾਹੀਂ ਪਾਈਆਂ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ।
- ਰਾਜ ਚੌਹਾਨ (ਐਨ.ਡੀ.ਪੀ., ਬਰਨਬੀ-ਨਿਊਵੈਸਟ) ਨੇ ਦੀਪਕ ਸੂਰੀ ਨੂੰ ਹਰਾਇਆ
- ਜਗਰੂਪ ਸਿੰਘ ਬਰਾੜ (ਐਨ.ਡੀ.ਪੀ., ਸਰੀ-ਫਲੀਟਵੁੱਡ) ਨੇ ਅਵਤਾਰ ਸਿੰਘ ਗਿੱਲ ਨੂੰ ਹਰਾਇਆ
- ਜਸਪ੍ਰੀਤ ਕੌਰ ਜੈਸੀ ਸੁੰਨੜ (ਐਨ.ਡੀ.ਪੀ., ਸਰੀ ਨਿਊਟਨ) ਨੇ ਤੇਗਜੋਤ ਬੱਲ ਨੂੰ ਹਰਾਇਆ
- ਮਨਦੀਪ ਧਾਲੀਵਾਲ (ਕੰਜ਼ਰਵੇਟਿਵ, ਸਰੀ ਉੱਤਰੀ) ਨੇ ਰਚਨਾ ਸਿੰਘ ਨੂੰ ਹਰਾਇਆ
- ਰਵਿੰਦਰ ਸਿੰਘ ਰਵੀ ਕਾਹਲੋਂ (ਐਨ.ਡੀ.ਪੀ., ਡੈਲਟਾ ਨੌਰਥ) ਨੇ ਰਾਜ ਵੇਔਲੀ ਨੂੰ ਹਰਾਇਆ
- ਸਟੀਵ ਕੂਨਰ (ਕੰਜ਼ਰਵੇਟਿਵ, ਰਿਚਮੰਡ-ਕੁਈਨਜ਼ਬਰੋ) ਨੇ ਅਮਨਦੀਪ ਸਿੰਘ ਨੂੰ ਹਰਾਇਆ
ਹੋਰ ਜੇਤੂ ਉਮੀਦਵਾਰ:
- ਰਵੀ ਪਰਮਾਰ (ਐਨ.ਡੀ.ਪੀ., ਲੈਂਗਫੋਰਡ-ਹਾਈਲੈਡਜ਼)
- ਨਿੱਕੀ ਸ਼ਰਮਾ (ਐਨ.ਡੀ.ਪੀ., ਵੈਨਕੂਵਰ ਹੇਸਟਿੰਗ)
- ਹਰਵਿੰਦਰ ਕੌਰ ਸੰਧੂ (ਐਨ.ਡੀ.ਪੀ., ਵਰਨਨ-ਲੰਬੀ)
- ਰੀਆ ਅਰੋੜਾ (ਐਨ.ਡੀ.ਪੀ., ਬਰਨਬੀ ਪੂਰਬੀ)
- ਹਰਮਨ ਭੰਗੂ (ਕੰਜ਼ਰਵੇਟਿਵ, ਲੈਂਗਲੀ-ਐਬਟਸਫੋਰਡ)
- ਸੁਨੀਤਾ ਧੀਰ (ਕੰਜ਼ਰਵੇਟਿਵ, ਵੈਨਕੂਵਰ ਲੰਗਾਰਾ)
- ਡਾ. ਜੋਤੀ ਤੂਰ (ਕੰਜ਼ਰਵੇਟਿਵ, ਲੈਂਗਲੀ-ਵਿਲੋਬਰੁੱਕ)
- ਹੋਨਵੀਰ ਸਿੰਘ ਰੰਧਾਵਾ (ਕੰਜ਼ਰਵੇਟਿਵ, ਸਰੀ-ਗਿੱਲਫੋਰਡ)
ਚੋਣ ਨਤੀਜੇ:
- ਐਨ.ਡੀ.ਪੀ.: 46 ਸੀਟਾਂ
- ਕੰਜ਼ਰਵੇਟਿਵ: 45 ਸੀਟਾਂ
- ਗਰੀਨ ਪਾਰਟੀ: 2 ਸੀਟਾਂ
ਗਰੀਨ ਪਾਰਟੀ ਦੀ ਮਦਦ ਨਾਲ ਐਨ.ਡੀ.ਪੀ. ਵੱਲੋਂ ਘੱਟ ਗਿਣਤੀ ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਪਿਛਲੀ ਵਿਧਾਨ ਸਭਾ ਵਿੱਚ 10 ਪੰਜਾਬੀ ਵਿਧਾਇਕ ਸਨ, ਜੋ ਹੁਣ ਵੱਧ ਕੇ 14 ਹੋ ਗਏ ਹਨ।